- Home
- Jobs
- Multiple Disabilities
- Online Data Analyst – Punjabi Speaker

Online Data Analyst – Punjabi Speaker
Job role insights
-
Hiring location
All India
-
Offered salary
1,000₹ - 2,000₹
-
Career level
IT / ITES
-
Qualification
10th Pass
-
Experience
0 - 1 Years
Description
ਕੰਮ ਦਾ ਵੇਰਵਾ:
ਕੀ ਤੁਸੀਂ ਇੱਕ ਵੇਰਵੇ-ਅਧਾਰਿਤ ਵਿਅਕਤੀ ਹੋ, ਜਿਸਨੂੰ ਖੋਜ ਲਈ ਜਨੂੰਨ ਅਤੇ ਰਾਸ਼ਟਰੀ ਅਤੇ ਸਥਾਨਕ ਭੂਗੋਲ ਦੀ ਚੰਗੀ ਸਮਝ ਹੈ? ਇਹ ਫ੍ਰੀਲਾਂਸ ਮੌਕਾ ਤੁਹਾਨੂੰ ਆਪਣੇ ਰੁਝੇਵਿਆਂ ਅਤੇ ਤੁਹਾਨੂੰ ਤੁਹਾਡੇ ਘਰ ਤੋਂ ਆਰਾਮ ਨਾਲ ਕੰਮ ਕਰਨ ਦੀ ਆਗਿਆ ਦਿੰਦਾ ਹੈ।
ਆਨਲਾਈਨ ਡੇਟਾ ਐਨਾਲਿਸਟ ਦੇ ਜੀਵਨ ਦਾ ਇੱਕ ਦਿਨ:
● ਇਸ ਭੂਮਿਕਾ ਵਿੱਚ, ਤੁਸੀਂ ਇੱਕ ਪ੍ਰੋਜੈਕਟ ਤੇ ਕੰਮ ਕਰੋਗੇ ਜਿਸਦਾ ਉਦੇਸ਼ ਡਿਜੀਟਲ ਨਕਸ਼ਿਆਂ ਦੀ ਸਮੱਗਰੀ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ, ਜਿਨਾਂ ਨੂੰ ਦੁਨੀਆ ਭਰ ਵਿੱਚ ਲੱਖਾਂ ਲੋਕ ਉਪਯੋਗ ਕਰਦੇ ਹਨ।
● ਇੱਕ ਵੈੱਬ-ਅਧਾਰਤ ਵਾਤਾਵਰਣ ਵਿੱਚ ਖੋਜ ਅਤੇ ਮੁਲਾਂਕਣ ਕਾਰਜਾਂ ਨੂੰ ਪੂਰਾ ਕਰਨਾ ਜਿਵੇਂ ਕਿ ਡੇਟਾ ਦੀ ਤਸਦੀਕ ਅਤੇ ਤੁਲਨਾ ਕਰਨਾ, ਅਤੇ ਜਾਣਕਾਰੀ ਦੀ ਪ੍ਰਸੰਗਿਕਤਾ ਅਤੇ ਸ਼ੁੱਧਤਾ ਨਿਰਧਾਰਤ ਕਰਨਾ।
ਅੱਜ ਹੀ ਸਾਡੇ ਨਾਲ ਜੁੜੋ ਅਤੇ ਇੱਕ ਗਤੀਸ਼ੀਲ ਅਤੇ ਨਵੀਨਤਾਕਾਰੀ ਟੀਮ ਦਾ ਹਿੱਸਾ ਬਣੋ ਜੋ ਦੁਨੀਆਂ ਵਿੱਚ ਬਦਲਾਅ ਲਿਆ ਰਹੀ ਹੈ!
TELUS Digital AI Community
ਸਾਡੀ ਗਲੋਬਲ AI ਕਮਿਊਨਿਟੀ ਇੱਕ ਜੀਵੰਤ ਨੈੱਟਵਰਕ ਹੈ ਜਿਸ ਵਿੱਚ 1 ਮਿਲੀਅਨ+ ਯੋਗਦਾਨ ਦੇਣ ਵਾਲੇ ਲੋਕ ਸ਼ਾਮਲ ਹਨ, ਜੋ ਵਿਭਿੰਨ ਪਿਛੋਕੜਾਂ ਨਾਲ ਸਬੰਧ ਰੱਖਦੇ ਹਨ, ਇਹ ਸਾਡੇ ਗਾਹਕਾਂ ਨੂੰ ਬਿਹਤਰ AI ਮਾਡਲ ਬਣਾਉਣ ਵਿੱਚ ਸਮੱਗਰੀ ਨੂੰ ਇਕੱਠਾ ਕਰਨ, ਸੁਧਾਰ ਕਰਨ, ਸਿਖਲਾਈ ਦੇਣ, ਅਨੁਵਾਦ ਕਰਨ ਅਤੇ ਸਥਾਨੀਕਰਨ ਕਰਨ ਵਿੱਚ ਮਦਦ ਕਰਦੇ ਹਨ। ਸਾਡੇ ਵੱਧ ਰਹੇ ਭਾਈਚਾਰੇ ਦਾ ਹਿੱਸਾ ਬਣੋ ਅਤੇ ਵਿਸ਼ਵ ਦੇ ਕੁਝ ਸਭ ਤੋਂ ਵੱਡੇ ਬ੍ਰਾਂਡਾਂ ਦੇ ਮਸ਼ੀਨ ਲਰਨਿੰਗ ਮਾਡਲਾਂ ਦਾ ਸਮਰਥਨ ਕਰਕੇ ਪ੍ਰਭਾਵ ਪਾਓ।
Qualification path
ਲੋੜੀਂਦੀ ਯੋਗਤਾ:
ਇਸ ਭੂਮਿਕਾ ਦੇ ਲਈ ਅਰਜ਼ੀ ਦੇਣ ਲਈ ਕਿਸੇ ਵੀ ਪੂਰਵ ਪੇਸ਼ੇਵਰ ਤਜ਼ਰਬੇ ਦੀ ਲੋੜ ਨਹੀਂ ਹੈ, ਹਾਲਾਂਕਿ, ਇਸ ਪ੍ਰੋਜੈਕਟ ‘ਤੇ ਕੰਮ ਕਰਨ ਲਈ ਤੁਹਾਨੂੰ ਬੁਨਿਆਦੀ ਲੋੜਾਂ ਨੂੰ ਪਾਸ ਕਰਨਾ ਹੋਵੇਗਾ ਅਤੇ ਇੱਕ ਮਿਆਰੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਹੋਵੇਗੀ। ਇਹ ਇੱਕ ਪਾਰਟ-ਟਾਈਮ ਲੰਬੀ ਮਿਆਦ ਦਾ ਪ੍ਰੋਜੈਕਟ ਹੈ ਅਤੇ ਇਸ ਇਕਰਾਰਨਾਮੇ ਦੀ ਮਿਆਦ ਦੇ ਦੌਰਾਨ ਤੁਹਾਡਾ ਕੰਮ ਸਾਡੀਆਂ ਮਿਆਰੀ ਗੁਣਵੱਤਾ ਭਰੋਸਾ ਜਾਂਚਾਂ ਦੇ ਅਧੀਨ ਹੋਵੇਗਾ।
ਬੁਨਿਆਦੀ ਲੋੜਾਂ
● ਪੰਜਾਬੀ ਭਾਸ਼ਾ ਵਿੱਚ ਪੜ੍ਹਨ ਅਤੇ ਲਿਖਣ ਦੀ ਪੂਰਨ ਮੁਹਾਰਤ ਤੇ ਅੰਗਰੇਜ਼ੀ ਭਾਸ਼ਾ ਵਿੱਚ ਮੁੱਢਲੀ ਮੁਹਾਰਤ।
● ਪਿਛਲੇ ਲਗਾਤਾਰ 2 ਸਾਲਾਂ ਤੋਂ ਭਾਰਤ ਦਾ ਵਸਨੀਕ ਹੋਣਾ ਅਤੇ ਭਾਰਤ ਵਿੱਚ ਮੌਜੂਦਾ ਅਤੇ ਇਤਿਹਾਸਕ ਕਾਰੋਬਾਰ, ਮੀਡੀਆ, ਖੇਡ, ਖ਼ਬਰਾਂ, ਸੋਸ਼ਲ ਮੀਡੀਆ ਅਤੇ ਸੱਭਿਆਚਾਰਕ ਮਾਮਲਿਆਂ ਤੋਂ ਜਾਣੂ ਹੋਣਾ।
● ਨਿਰਦੇਸ਼ਾ ਦਾ ਪਾਲਣ ਕਰਨਾ ਅਤੇ ਸਰਚ(ਖੋਜ) ਇੰਜਣਾਂ, ਔਨਲਾਈਨ ਨਕਸ਼ਿਆਂ, ਅਤੇ ਵੈਬਸਾਈਟ ਜਾਣਕਾਰੀ ਦਾ ਉਪਯੋਗ ਕਰਕੇ ਔਨਲਾਈਨ ਖੋਜ ਕਰਨ ਦੀ ਯੋਗਤਾ।
● ਨਕਸ਼ੇ, ਖਬਰਾਂ, ਆਡੀਓ ਕਾਰਜ, ਅਤੇ ਪ੍ਰਸੰਗਿਕਤਾ ਸਮੇਤ ਵਿਭਿੰਨ ਪ੍ਰਕਾਰ ਦੇ ਕਾਰਜ ਵਿੱਚ ਕੰਮ ਕਰਨ ਦੀ ਲਚਕਤਾ।
● ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ, ਕੰਪਿਊਟਰ, ਅਤੇ ਸਬੰਧਤ ਸਾੱਫਟਵੇਅਰ ਤੱਕ ਰੋਜ਼ਾਨਾ ਪਹੁੰਚ।
Register to apply: https://www.telusinternational.ai/cmp/contributor/jobs/available/126054?utm_source=Divyang+Career&utm_medium=Ads&utm_campaign=SHTGab_APAC_ISCP_Divyang+Career_Ads_126054
ਮੁਲਾਂਕਣ
ਪ੍ਰੋਗਰਾਮ ਵਿੱਚ ਨਿਯੁਕਤ ਹੋਣ ਲਈ, ਤੁਹਾਨੂੰ ਇੱਕ ਓਪਨ ਬੁੱਕ ਯੋਗਤਾ ਇਮਤਿਹਾਨ ਦੇਣਾ ਹੋਵੇਗਾ ਜੋ ਇਸ ਅਹੁਦੇ ਦੇ ਲਈ ਉਚਿਤਤਾ ਨਿਰਧਾਰਤ ਕਰੇਗਾ ਅਤੇ ਆਈਡੀ ਤਸਦੀਕ ਨੂੰ ਪੂਰਾ ਕਰੇਗਾ। ਸਾਡੀ ਟੀਮ ਤੁਹਾਡੇ ਯੋਗਤਾ ਇਮਤਿਹਾਨ ਤੋਂ ਪਹਿਲਾਂ ਤੁਹਾਨੂੰ ਦਿਸ਼ਾ ਨਿਰਦੇਸ਼ ਅਤੇ ਸਿੱਖਣ ਦੀ ਸਮੱਗਰੀ ਪ੍ਰਦਾਨ ਕਰੇਗੀ। ਤੁਹਾਨੂੰ ਇੱਕ ਵਿਸ਼ੇਸ਼ ਸਮਾਂ-ਸੀਮਾ ਵਿੱਚ ਇਮਤਿਹਾਨ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ, ਪਰ ਇਹ ਤੁਹਾਡੀ ਸਹੂਲਤ ਦੇ ਅਨੁਸਾਰ ਹੋਵੇਗਾ
ਬਰਾਬਰ ਮੌਕੇ
ਸਾਰੇ ਯੋਗ ਬਿਨੈਕਾਰਾਂ ਨੂੰ ਜਾਤ, ਰੰਗ, ਧਰਮ, ਲਿੰਗ, ਜਿਨਸੀ ਰੁਝਾਨ, ਲਿੰਗ ਪਛਾਣ, ਰਾਸ਼ਟਰੀ ਮੂਲ, ਅਪੰਗਤਾ, ਜਾਂ ਸੁਰੱਖਿਅਤ ਅਨੁਭਵ ਸਥਿਤੀ ਨੂੰ ਵਿਚਾਰੇ ਬਿਨਾਂ ਇਕਰਾਰਨਾਮੇ ਦੇ ਸਬੰਧ ਲਈ ਵਿਚਾਰਿਆ ਜਾਵਗਾ। TELUS Digital AI, ਅਸੀਂ ਬਰਾਬਰ ਮੌਕਿਆਂ ਦੀ ਪੇਸ਼ਕਸ਼ ਕਰਨ ‘ਤੇ ਮਾਣ ਮਹਿਸੂਸ ਕਰਦੇ ਹਾਂ ਅਤੇ ਇੱਕ ਵਿਭਿੰਨ ਅਤੇ ਸਮਾਵੇਸ਼ੀ ਭਾਈਚਾਰਾ ਬਣਾਉਣ ਲਈ ਵਚਨਬੱਧ ਹਾਂ। ਕਿਸੇ ਵੀ ਵਿਭਿੰਨਤਾ ਨਾਲ ਸਬੰਧਤ ਵਿਸ਼ੇਸ਼ਤਾ ਦੇ ਵਿਚਾਰ ਕੀਤੇ ਬਿਨਾਂ, ਚੋਣ ਕਰਨ ਦੇ ਸਾਰੇ ਪਹਿਲੂ ਬਿਨੈਕਾਰਾਂ ਦੀ ਯੋਗਤਾ, ਗੁਣਾਂ, ਹੁਨਰ ਅਤੇ ਪ੍ਰਦਰਸ਼ਨ ‘ਤੇ ਅਧਾਰਤ ਹਨ।।
Interested in this job?
29 days left to apply